|
ਸਿੱਖ ਧਰਮ ਦੀ ਜਾਣ-ਪਛਾਣ
ਸਿੱਖ ਧਰਮ ਦਾ ਯੁਗ: ਸਿੱਖ ਧਰਮ ਦੇ ਇਤਿਹਾਸ ਦੀ ਅਰੰਭਤਾ 1469 ਈ. ਵਿਚ ਸਿੱਖਾਂ ਦੇ ਪਹਿਲੇ ਗੁਰੂ, ਗੁਰੂ ਨਾਨਕ ਦੇਵ ਜੀ ਦੇ ਅਵਤਾਰ ਧਾਰਨ ਨਾਲ ਹੋਈ। ਸਿੱਖ ਧਰਮ ਵਿਚ ਪ੍ਰਵੇਸ਼ ਹੋਣ ਦਾ ਸੰਸਕਾਰ ਅਤੇ ਹੋਰ ਧਾਰਮਕ ਪਰੰਪਰਾਵਾਂ 1699 ਈ. ਵਿਚ ਰੂਪਿਤ ਕੀਤੀਆਂ ਗਈਆਂ।
ਸਿੱਖ ਧਰਮ ਦਾ ਆਕਾਰ: ਸਿੱਖ ਧਰਮ ਆਕਾਰ ਅਨੁਸਾਰ ਦੁਨੀਆਂ ਵਿਚ ਪੰਜਵੇਂ ਸਥਾਨ ’ਤੇ ਹੈ। ਜੇ ਪੂਰੀ ਦੁਨੀਆਂ ਵਿਚ ਸਾਰੇ ਖੇਤਰੀ ਅਤੇ ਨਾਸਤਿਕ ਵਰਗਾਂ ਨੂੰ ਵੀ ਸ਼ਾਮਲ ਕੀਤਾ ਜਾਵੇ ਤਾਂ ਇਹ ਨੌਵੇਂ ਸਥਾਨ ’ਤੇ ਆਉਂਦਾ ਹੈ। ਸਿੱਖਾਂ ਦੀ ਕੁੱਲ ਮੌਜੂਦਾ ਆਬਾਦੀ ਲਗਭਗ 25 ਮਿਲੀਅਨ ਹੈ, ਜੋ ਕਿ ਆਕਾਰ ਅਨੁਸਾਰ ਇਸ ਨੂੰ ਬੁਧ ਧਰਮ ਤੋਂ ਥੱਲੇ ਅਤੇ ਯਹੂਦੀ ਧਰਮ ਤੋਂ ਉੱਪਰ ਰੱਖਦੀ ਹੈ।
ਸਿੱਖ ਧਰਮ ਵਿਚ ਇਸਤਰੀ ਦਾ ਸਥਾਨ: ਸਿੱਖ ਧਰਮ ਪੁਰਸ਼ ਅਤੇ ਇਸਤਰੀ ਨੂੰ ਪੂਰੀ ਤਰ੍ਹਾਂ ਸਮਾਨਤਾ ਦੀ ਨਜ਼ਰ ਨਾਲ ਦੇਖਦਾ ਹੈ। ਇਸਤਰੀਆਂ ਪੁਰਸ਼ਾਂ ਵਾਂਙੂ ਹੀ ਸਾਰੇ ਧਾਰਮਕ ਅਤੇ ਨਿਤਾਪ੍ਰਤੀ ਜੀਵਨ ਵਿਚ ਭਾਗ ਲੈਂਦੀਆਂ ਹਨ। ਕਿਸੇ ਵੀ ਤਰ੍ਹਾਂ ਦੇ ਲਿੰਗ-ਭੇਦ ਦੇ ਆਧਾਰ ਤੇ ਇਸਤਰੀਆਂ ਨੂੰ ਕੋਈ ਕੰਮ ਕਰਨ ਜਾਂ ਕਿਸੇ ਅਹੁਦੇ ਤੌਂ ਵਾਂਝਿਆ ਰੱਖਣਾ ਜਾਂ ਮਨ੍ਹਾਂ ਕਰਨਾ, ਸਿੱਖ ਸਿਧਾਂਤਾਂ ਦੇ ਵਿਰੁੱਧ ਹੈ।
ਧਾਰਮਿਕ ਆਗੂਆਂ ਦੀ ਭੂਮਿਕਾ: ਸਿੱਖ ਧਰਮ ਵਿਚ ਹਰੇਕ ਸਿੱਖ ਨੇਕ ਅਤੇ ਨੈਤਿਕ ਜੀਵਨ ਜੀਣ ਲਈ ਵਿਅਕਤੀਗਤ ਤੌਰ ’ਤੇ ਜਿੰਮੇਵਾਰ ਹੈ। ਸਿੱਖ ਪਰਮਾਤਮਾ ਅੱਗੇ ਅਰਦਾਸ ਕਰਨ ਜਾਂ ਮਾਫੀ ਮੰਗਣ ਲਈ ਕਿਸੇ ਵਿਚੋਲੀਏ ਜਾਂ ਮਧਿਅਸਥਤਾ ਵਿਚ ਵਿਸ਼ਵਾਸ ਨਹੀਂ ਕਰਦੇ। ਇਸ ਕਰਕੇ ਸਿੱਖਾਂ ਵਿਚ ਕੋਈ ਪਾਦਰੀ ਜਾਂ ਪੁਰੋਹਤ ਵਰਗ ਨਹੀਂ ਹੈ। ਅਧਿਆਤਮਕ ਵਿੱਦਿਆ ਵਿਚ ਸਿਖਿਅਤ ਜਾਂ ਅਧਿਆਤਮਕ ਸੂਝ ਵਾਲਾ ਕੋਈ ਵੀ ਵਿਅਕਤੀ ਪਰਚਾਰਕ ਜਾ ਲੋਕਾਂ ਲਈ ਮਾਰਗ-ਦਰਸ਼ਕ ਬਣ ਸਕਦਾ ਹੈ, ਪਰ ਉਹ ਪਰਮਾਤਮਾ ਨਾਲ ਕਿਸੇ ਸਿੱਧੇ-ਸੰਪਰਕ ਦੇ ਏਕਾਧਿਕਾਰ ਦਾ ਦਾਵਾ ਨਹੀਂ ਕਰ ਸਕਦਾ। ਸਾਰੇ ਧਾਰਮਕ ਕਾਰਜ ਕਿਸੇ ‘ਗਿਆਨੀ’, ਜਿਸ ਨੇ ਇਨ੍ਹਾਂ ਨੂੰ ਸੁਚੱਜੇ ਢੰਗ ਨਾਲ ਕਰਨ ਦੀ ਸਿਖਲਾਈ ਲਈ ਹੋਵੇ, ਦੁਆਰਾ ਕੀਤੇ ਜਾਂਦੇ ਹਨ। ਫਿਰ ਵੀ ਸਾਰੀ ਸੰਗਤ ਇਨ੍ਹਾਂ ਸਾਰੇ ਧਾਰਮਕ ਕਾਰਜਾਂ ਵਿਚ ਪੂਰੀ ਤਰਾਂ ਸਰਗਰਮੀ ਨਾਲ ਹਿੱਸਾ ਲੈਂਦੀ ਹੈ।
ਪਰਮਾਤਮਾ ਦੀ ਹੋਂਦ ਵਾਰੇ ਵਿਚਾਰਧਾਰਾ: ਸਿੱਖ ਪਰਮਾਤਮਾ ਨੂੰ ਕਿਸੇ ਖਿਆਲੀ ਇਨਸਾਨ ਜਾਂ ਕੋਈ ਨਰ ਜਾਂ ਮਾਦਾ ਮਨੁੱਖ-ਰੂਪ ਵਿਚ ਨਹੀਂ ਦੇਖਦੇ। ਸਿੱਖ ਧਰਮ ਵਿਚ ਪਰਮਾਤਮਾ ਦੀ ਹੋਂਦ ਨੂੰ ਪੂਰੇ ਬ੍ਰਹਿਮੰਡ ਅਤੇ ਸ੍ਰਿਸ਼ਟੀ ਵਿਚ ਵਿਆਪਕ ਮੰਨਿਆ ਜਾਂਦਾ ਹੈ। ਪਰਮਾਤਮਾ ਜੰਗਲ-ਬੀਆਬਾਨ ਜਾਂ ਗੁਫਾਫਾਂ ਵਿਚ ਤਲਾਸ਼ਣ ਨਾਲ ਨਹੀਂ ਮਿਲਦਾ, ਬਲਕਿ ਹਉਮੈ ਨੂੰ ਤਿਆਗਣ ਅਤੇ ਇਸ ਤੋਂ ਬਚਣ ਨਾਲ ਮਿਲਦਾ ਹੈ। ਇਸ ਦ੍ਰਿਸ਼ਟੀਕੋਣ ਨਾਲ ਪਰਮਾਤਮਾ ਦੀ ਹੋਂਦ ਨੂੰ ਹੋਰ ਗਹਿਰਾਈ ਅਤੇ ਸੱਚਾਈ ਨਾਲ ਮਹਿਸੂਸ ਕਰਨਾ ਪ੍ਰਤੀਤ ਹੁੰਦਾ ਹੈ।
ਮੌਤ ਤੋਂ ਬਾਅਦ ਦਾ ਜੀਵਨ: ਸਿੱਖ ਧਰਮ ਅਨੁਸਾਰ ਮੌਤ ਤੋਂ ਬਾਅਦ ਪ੍ਰਾਣੀ ਸਰਵ-ਵਿਆਪਕ ਪਰਮਾਤਮਾ ਵਿਚ ਮੁੜ ਵਿਲੀਨ ਹੋ ਜਾਂਦਾ ਹੈ, ਜਿਵੇਂ ਕਿ ਮੀਂਹ ਦੀ ਕਣੀ ਵਿਸ਼ਾਲ ਸਾਗਰ ਵਿਚ। ਇਸ ਤਰ੍ਹਾਂ ਪ੍ਰਾਣੀ ਦੀ ਆਪਣੀ ਨਿਜੀ ਪਛਾਣ ਖਤਮ ਹੋ ਜਾਂਦੀ ਹੈ। ਸਿੱਖ ਧਰਮ ਸਵਰਗ-ਨਰਕ ਵਿਚ ਵਿਸ਼ਵਾਸ ਨਹੀਂ ਕਰਦਾ। ਸਿੱਖ ਧਰਮ ਅਨੁਸਾਰ ਇਸੇ ਜੀਵਨ ਵਿਚ ਪ੍ਰਭੂ-ਭਗਤੀ ਵਿਚ ਲੀਨ ਰਹਿ ਕੇ ਵੀ ਸਵਰਗ ਦਾ ਅਨੰਦ ਮਾਣਿਆ ਜਾ ਸਕਦਾ ਹੈ। ਇਸ ਦੇ ਉਲਟ, ਹਉਮੈ ਤੋਂ ਉਪਜਿਆ ਦੁਖ-ਦਰਦ ਭਰਿਆ ਜੀਵਨ ਨਰਕ ਤੁੱਲ ਹੈ। ਸਿੱਖ ਧਰਮ ਅਧਿਆਤਮਕ ਅਤੇ ਧਾਰਮਕ ਕਾਰਜਾਂ ਨੂੰ ਮੌਤ ਤੋਂ ਅਣਛੂਹੇ ਸਕਾਰਾਤਮਕ ਅਨੁਭਵ ਮੰਨਦਾ ਹੈ, ਨਾ ਕਿ ਪਰਲੋਕ ਵਿਚ ਪ੍ਰਾਪਤ ਹੋਣ ਵਾਲੇ ਪਦਾਰਥਾਂ ਲਈ ਕੀਤੇ ਗਏ ਤਿਆਗ ਜਾਂ ਬਲ਼ੀਦਾਨ ਦੇ ਤੌਰ ਤੇ।
ਧਾਰਮਕ ਗ੍ਰੰਥ: ਸਿੱਖ ਧਰਮ ਦਾ ਇੱਕੋ ਇਕ ਪ੍ਰਮਾਣਿਤ ਧਾਰਮਕ ਗ੍ਰੰਥ ‘ਸ੍ਰੀ ਗੁਰੂ ਗ੍ਰੰਥ ਸਾਹਿਬ’ ਹੈ, ਜਿਸ ਵਿਚ ਗੁਰੂ ਨਾਨਕ ਦੇਵ ਜੀ ਅਤੇ ਉਨ੍ਹਾਂ ਤੋਂ ਬਾਅਦ ਦੇ ਗੁਰੂ ਸਾਹਿਬਾਨਾਂ ਦੁਆਰਾ ਰਚਿਤ ਗੁਰਬਾਣੀ 1430 ਪੰਨਿਆਂ ਵਿਚ ਦਰਜ ਹੈ। ‘ਸ੍ਰੀ ਗੁਰੂ ਗ੍ਰੰਥ ਸਾਹਿਬ ਜੀ’ ਨੂੰ ਦਸਵੇਂ ਗੁਰੂ, ਗੁਰੂ ਗੋਬਿੰਦ ਸਿੰਘ ਜੀ ਨੇ ਸਿੱਖ ਧਰਮ ਦੇ ਹਰ ਪਹਿਲੂ ਲਈ ਸਰਬ-ਉੱਚ ਸ਼ਕਤੀ ਪ੍ਰਮਾਣਿਤ ਕਰ ਦਿੱਤਾ ਸੀ। ਬਾਅਦ ਵਿਚ ਕਈ ਹੋਰ ਗ੍ਰੰਥ, ਜਿਵੇਂ ਕਿ ‘ਦਸਮ ਗ੍ਰੰਥ’ ਆਦਿ, ਸਿੱਖ ਜੀਵਨ ਪ੍ਰਣਾਲੀ ਵਿਚ ਸ਼ਾਮਲ ਕਰ ਦਿੱਤੇ ਗਏ, ਪਰ ਇਨ੍ਹਾਂ ਦੀ ਮਹੱਤਤਾ ਅਤੇ ਮਾਨਤਾ ਬਹੁਤ ਹੀ ਘੱਟ ਪੱਧਰ ’ਤੇ ਹੈ, ਨਾਲ ਹੀ ਇਨ੍ਹਾਂ ਗ੍ਰੰਥਾਂ ਦੀ ਪ੍ਰਮਾਣਿਕਤਾ ਵੀ ਹਮੇਸ਼ਾਂ ਹੀ ਵਿਵਾਦਾਂ ਦੇ ਘੇਰੇ ਵਿਚ ਰਹੀ ਹੈ।
ਦੂਜੇ ਧਰਮਾਂ ਬਾਰੇ ਵਿਚਾਰ: ਸਿੱਖ ਧਰਮ ਆਪਣੇ ਵਿਚਾਰਾਂ ਨੂੰ ਦੂਜੇ ਧਰਮਾਂ ਉੱਤੇ ਜਬਰਦਸਤੀ ਥੋਪਣ ਵਿਚ ਵਿਸ਼ਵਾਸ ਨਹੀਂ ਕਰਦਾ, ਅਤੇ ਨਾ ਹੀ ਦੂਜੇ ਧਰਮਾਂ ਦੇ ਪੈਰੋਕਾਰਾਂ ਨੂੰ ਬਰਗਲਾ-ਫੁਸਲਾ ਕੇ ਸਿੱਖ ਧਰਮ ਵਿਚ ਸ਼ਾਮਲ ਕਰਨ ਦੇ ਹੱਕ ਵਿਚ ਹੈ। ਇਹ ਸਭ ਕਰਨ ਦੀ ਸਿੱਖ ਧਰਮ ਵਿਚ ਸਖਤ ਮਨਾਹੀ ਹੈ। ਸਿੱਖਾਂ ਨੂੰ ਦੂਜੇ ਧਰਮਾਂ ਦੀ ਪੂਜਾ ਕਰਨ ਦੇ ਹੱਕਾਂ ਦੀ ਵੀ ਉਵੇਂ ਹੀ ਰਾਖੀ ਕਰਨ ਦਾ ਹੁਕਮ ਹੈ, ਜਿਵੇਂ ਕਿ ਉਹ ਆਪਣੇ ਹੱਕਾਂ ਦੀ ਰਾਖੀ ਕਰਦੇ ਹਨ। ਸਿੱਖ ਇਸ ਧਾਰਨਾ ਵਿਚ ਬਿਲਕੁਲ ਹੀ ਵਿਸ਼ਵਾਸ ਨਹੀਂ ਕਰਦੇ ਕਿ ਕਿਸੇ ਵੀ ਧਰਮ ਦੇ ਪੈਰੋਕਾਰ ਉਨ੍ਹਾਂ ਦੇ ਵਿਅਕਤੀਗਤ ਗੁਣਾਂ ਜਾਂ ਵਰਤਾਉ ਨੂੰ ਅਣਦੇਖਿਆਂ ਕਰਕੇ ਪਰਮਾਤਮਾ ਦੀ ਨਜ਼ਰ ਵਿਚ ਛੋਟੇ ਜਾਂ ਵੱਡੇ ਹਨ, ਅਤੇ ਨਾ ਹੀ ਸਿੱਖ-ਪਰਿਵਾਰ ਵਿਚ ਜਨਮ ਲੈਣਾ ਕਿਸੇ ਤਰ੍ਹਾਂ ਦੇ ਨਿਰਵਾਣ ਜਾਂ ਮੁਕਤੀ ਨੂੰ ਸੁਨਿਸ਼ਚਿਤ ਕਰਦਾ ਹੈ। ਫਿਰ ਵੀ ਇਸ ਦਾ ਅਰਥ ਇਹ ਨਹੀਂ ਹੈ ਕਿ ਸਿੱਖ ਧਰਮ ਹੋਰ ਮੌਜੂਦਾ ਧਰਮਾਂ ਦੇ ਵਰਗਾਂ ਇਕ ਹੋਰ ਧਰਮ ਹੈ। ਸਿੱਖ ਧਰਮ ਦੇ ਸਿਧਾਂਤ, ਜੀਵਨ-ਸ਼ੈਲੀ ਅਤੇ ਇਤਿਹਾਸ ਵਿਲੱਖਣ ਹੈ ਅਤੇ ਇਹ ਦੂਜੇ ਧਰਮਾਂ ਨਾਲੋਂ ਬਿਲਕੁਲ ਵੱਖਰਾ ਹੈ।
ਸਿੱਖ ਧਰਮ ਵਿਚ ਸ਼ਾਮਲ ਹੋਣ ਲਈ ਯੋਗਤਾ: ਜਾਤ-ਪਾਤ, ਲਿੰਗ-ਭੇਦ ਅਤੇ ਰਾਸ਼ਟਰੀਅਤਾ ਦੇ ਬਿਨਾਂ ਕਿਸੇ ਵਿਤਕਰੇ ਤੋਂ ਕੋਈ ਵੀ ਪ੍ਰਾਣੀ ਸਿੱਖ ਬਣ ਸਕਦਾ ਹੈ। ਛੋਟੇ ਬੱਚੇ, ਜੋ ਕਿ ਸਿੱਖ ਸਿਧਾਂਤਾਂ ਨੂੰ ਸਮਝ ਸਕਣ ਤੋਂ ਅਸਮਰਥ ਹੋਣ, ਅਤੇ ਆਪਣੇ ਨਿਜੀ ਫੈਸਲੇ ਨਾ ਲੈ ਸਕਦੇ ਹੋਣ, ਸਿੱਖ ਧਰਮ ਵਿਚ ਸ਼ਾਮਲ ਨਹੀਂ ਹੋ ਸਕਦੇ, ਜਦ ਤਕ ਕਿ ਉਹ ਇਸ ਦੇ ਕਾਬਲ ਨਾ ਹੋ ਜਾਣ। ਸਿੱਖਾਂ ਦੇ ਧਾਰਮਕ ਕਾਰਜਾਂ ਜਾਂ ਸਮਾਰੋਹਾਂ ਵਿਚ ਸ਼ਾਮਲ ਹੋਣ ਲਈ ਸਿੱਖ ਹੋਣਾ ਜ਼ਰੂਰੀ ਨਹੀਂ ਹੈ। ਇਨ੍ਹਾਂ ਵਿਚ ਸ਼ਾਮਲ ਹੋਣ ਲਈ ਸਭ ਧਰਮਾਂ ਨੂੰ ਮੰਨਣ ਵਾਲਿਆਂ ਦਾ ਸਵਾਗਤ ਹੈ।
ਸਿੱਖ ਧਰਮ ਇਕ ਨਜ਼ਰ ਵਿਚ: ਸਿੱਖ ਧਰਮ ਨੂੰ ਕਿ ਅੱਤ ਦੇ ਤਸੀਹਿਆਂ ਦੇ ਇਤਿਹਾਸ ਵਿਚੋਂ ਗੁਜਰਨਾ ਪਿਆ ,ਸਿੱਖ ਧਰਮ ਨੂੰ ਵੀ ਸਮੇਂ-ਸਮੇਂ ਅਨੁਸਾਰ ਵੱਖ-ਵੱਖ ਧਿਰਾਂ ਵਲੋਂ ਅੱਤ ਦੇ ਦਬਾਅ ਹੇਠੋਂ ਗੁਜਰਨਾ ਪਿਆ ਹੈ। ਇਕ ਛੋਟੀ, ਪਰ ਬਹੁਤ ਹੀ ਪ੍ਰਭਾਵਸ਼ਾਲੀ ਘਟਗਿਣਤੀ ਹੋਣ ਕਾਰਨ ਸਿੱਖਾਂ ਨੂੰ ਮੁਗਲ ਹਮਲਾਵਰਾਂ ਅਤੇ ਬਾਅਦ ਵਿਚ ਅੰਗਰੇਜੀ ਹਕੂਮਤ ਦੇ ਨੌਆਬਾਦੀ ਕਾਲ ਦੌਰਾਨ ਕਈ ਵਾਰੀ ਖਤਮ ਹੋਣ ਦੇ ਕਗਾਰ ਤੇ ਪਹੁੰਚਾ ਦਿੱਤਾ ਗਿਆ ਸੀ। ਪਿਛਲੇ ਕੁਝ ਸਮੇਂ ਦੌਰਾਨ ਸਿੱਖਾਂ ਨੂੰ ਹਿੰਦੂ ਕੱਟੜਵਾਦੀ ਸ਼ਕਤੀਆਂ ਦੇ ਹਮਲਿਆਂ ਦਾ ਵੀ ਸਾਹਮਣਾ ਕਰਨਾ ਪਿਆ ਹੈ। ਇਨ੍ਹਾਂ ਸਭ ਦਹਿਸ਼ਤਾਂ ਦੇ ਬਾਵਜੂਦ, ਸਿੱਖ ਹਰ ਵਾਰੀ ਬਹਾਦਰੀ ਨਾਲ ਹੰਭਲਾ ਮਾਰ ਕੇ ਮੁੜ ਜੇਤੂ ਹੋਏ ਹਨ। ਭਾਰਤ ਵਿਚੋਂ ਮੁਗਲ ਸਾਮਰਾਜ ਅਤੇ ਅੰਗਰੇਜੀ ਰਾਜ ਦੀਆਂ ਜੜ੍ਹਾਂ ਪੁੱਟਣ ਵਿਚ ਸਿੱਖਾਂ ਨੇ ਸਭ ਤੋਂ ਅੱਗੇ ਹੋ ਕੇ ਹਿੱਸਾ ਲਿਆ ਹੈ। ਸਿੱਖ ਧਰਮ ਮੌਜੂਦਾ ਸਮੇਂ ਦੇ ਤੇਜੀ ਨਾਲ ਪ੍ਰਫੁੱਲਿਤ ਹੋਣ ਵਾਲੇ ਧਰਮਾਂ ਵਿਚੋਂ ਇਕ ਹੈ। ਪੂਰੀ ਦੁਨੀਆਂ ਵਿਚ ਲਗਭਗ ਹਰ ਸ਼ਹਿਰ ਵਿਚ ਸਿੱਖ ਧਰਮ ਦੇ ਪੈਰੋਕਾਰ ਦੇਖੇ ਜਾ ਸਕਦੇ ਹਨ।
ਸਿੱਖ ਧਰਮ ਦਾ ਅਰੰਭ ਸਿੱਖ ਧਰਮ ਦਾ ਅਰੰਭ ਪੰਜ ਸਦੀਆਂ ਪਹਿਲਾਂ ਪੂਰਬ ਵਿਚ ਪੰਜਾਬ, ਭਾਰਤ ਵਿਚ ਹੋਇਆ ਸੀ। ਇਸ ਦੇ ਪੈਰੋਕਾਰ, ਜਿਨ੍ਹਾਂ ਨੂੰ ਸਿੱਖ ਕਿਹਾ ਜਾਂਦਾ ਹੈ, ਸਾਰੀ ਦੁਨੀਆਂ ਵਿਚ, ਨਵੇਂ ਇਲਾਕਿਆਂ ਦੇ ਇੱਕ ਜੇਤੂ ਦੇ ਤੌਰ ‘ਤੇ ਨਹੀਂ (ਜਿਵੇਂ ਕਿ ਯੂਰਪ ਦੇ ਵਸਨੀਕਾਂ ਨੇ ਚਾਰ ਸਦੀਆਂ ਪਹਿਲਾਂ ਕੀਤਾ ਸੀ), ਬਲਕਿ ਜੀਵਨ ਵਿਚ ਨਵੇਂ ਅਵਸਰਾਂ ਦੀ ਤਲਾਸ਼ ਵਿਚ ਫੈਲ ਚੁੱਕੇ ਹਨ। ਆਪਣੇ ਨਾਲ ਸਿੱਖ ਆਪਣੀ ਨਿਰਾਲੀ ਦਿੱਖ ਅਤੇ ਵਿਲੱਖਣ ਫਲਸਫਾ ਵੀ ਲੈ ਗਏ। 19ਵੀਂ ਸਦੀ ਦੇ ਉੱਤਰਕਾਲੀਨ ਕਾਲ ਵਿਚ ਸਿੱਖਾਂ ਨੇ ਪੱਛਮ ਵੱਲ ਪਰਵਾਸ ਕੀਤਾ। ਉਹ ਜਿੱਥੇ ਵੀ ਗਏ, ਉਨ੍ਹਾਂ ਨੇ ਆਪਣਾ ਸਮਾਜ ਅਤੇ ਆਪਣੇ ਧਾਰਮਿਕ ਸਥਾਨ, ਗੁਰਦੁਆਰੇ, ਸਥਾਪਿਤ ਕੀਤੇ। ਉਨ੍ਹਾਂ ਨੇ 20ਵੀਂ ਸਦੀ ਦੇ ਪਹਿਲੇ ਦੋ ਦਹਾਕਿਆਂ ਵਿਚ ਪੱਛਮ ਵਿਚ ਕਈ ਗੁਰਦੁਆਰੇ ਸਥਾਪਿਤ ਕੀਤੇ, ਜਿਨ੍ਹਾਂ ਵਿਚੋਂ ਕੁਝ ਸਨ; ਸਟੌਕਟਨ, ਅਮਰੀਕਾ, ਵੈਨਕੂਵਰ, ਕੈਨੇਡਾ ਅਤੇ ਲੰਡਨ (ਇੰਗਲੈਂਡ)। ਅੱਜ ਪੱਛਮ ਦੇ ਲਗਭਗ ਸਾਰੇ ਸ਼ਹਿਰਾਂ ਵਿਚ ਗੁਰਦੁਆਰੇ ਹਨ, ਕਈਆਂ ਵਿਚ ਤਾਂ ਇਕ ਤੋਂ ਵੀ ਜ਼ਿਆਦਾ ਹਨ।
ਅੱਜ ਸਿੱਖਾਂ ਦੀ ਪਛਾਣ ਇਕ ਬਹਾਦਰ ਅਤੇ ਨਿਡਰ ਸੰਤ-ਸਿਪਾਹੀਆਂ ਦੇ ਤੌਰ ਤੇ ਹੈ, ਜੋ ਕਿ ਹਮਲਾ ਕਰਨ ਦੀ ਬਜਾਏ ਕਮਜ਼ੋਰਾਂ ਦੇ ਹੱਕਾਂ ਦੀ ਰਾਖੀ ਕਰਦੇ ਹਨ। ਸਿੱਖ ਦੁਨੀਆਂ ਦੇ ਕਈ ਮਸ਼ਹੂਰ ਅਤੇ ਨਿਪੁੰਨ ਖਿਡਾਰੀ, ਵਿਗਿਆਨੀ, ਉਦਯੋਗਪਤੀ, ਰਾਜਨੀਤਕ ਆਗੂ, ਫੌਜੀ ਅਤੇ ਸੰਤ (ਧਰਮਾਤਮਾ) ਬਣ ਚੁੱਕੇ ਹਨ। ਸਿੱਖਾਂ ਦੇ ਮਹਾਨ ਵਿਰਸੇ ਨੂੰ ਜਾਣ ਕੇ ਜਿੱਥੇ ਸਿੱਖਾਂ ਵਿਚ ਆਪਣੀ ਪਛਾਣ ਉੱਤੇ ਮਾਣ ਕਰਨ ਦੀ ਭਾਵਨਾ ਆਏਗੀ, ਉੱਥੇ ਗੈਰ-ਸਿੱਖਾਂ ਨੂੰ ਵੀ ਉਨ੍ਹਾਂ ਦੇ ਗੁਣਾਂ ਅਤੇ ਵਿਸ਼ੇਸ਼ਤਾਵਾਂ ਨੂੰ ਸਮਝ ਕੇ ਪ੍ਰਰਣਾ ਲੈਣ ਵਿਚ ਮਦਦ ਮਿਲੇਗੀ।
ਗੁਰੂ ਨਾਨਕ ਦੇਵ ਜੀ (1469-1539 ਈ.)
ਸਿੱਖ ਧਰਮ ਦੇ ਸੰਸਥਾਪਕ, ਗੁਰੂ ਨਾਨਕ ਦੇਵ ਜੀ (1469-1539 ਈ.) ਦਾ ਜਨਮ ਪਿੰਡ ਤਲਵੰਡੀ (ਹੁਣ ਨਨਕਾਣਾ ਸਾਹਿਬ, ਪਾਕਿਸਤਾਨ) ਵਿਖੇ ਹੋਇਆ ਸੀ। ਉਨ੍ਹਾਂ ਦੇ ਪਿਤਾ, ਸ਼੍ਰੀ ਕਾਲੂ ਰਾਮ, ਪਿੰਡ ਦੇ ਕਰ-ਅਧਿਕਾਰੀ ਸਨ। ਚੂਹੜਕਨਾ, ਜੋ ਪਿੰਡ ਤੋਂ ਕੁਝ ਮੀਲਾਂ ਦੀ ਦੂਰੀ ‘ਤੇ ਸਥਿਤ ਸੀ, ਉਸ ਖੇਤਰ ਦਾ ਮੁੱਖ ਖਰੀਦ-ਫਰੋਖਤ ਦਾ ਕੇਂਦਰ ਸੀ। ਇੱਥੇ ਦੇਸ਼ ਭਰ ਵਿਚ ਤੀਰਥ ਅਸਥਾਨਾਂ ‘ਤੇ ਘੁੰਮਣ ਵਾਲੇ ਸਾਧੂ-ਸੰਤਾਂ ਦਾ ਇਕ ਵਿਸ਼ਰਾਮ ਸਥਲ ਸੀ। ਗੁਰੂ ਨਾਨਕ ਦੇਵ ਜੀ ਜਦੋਂ ਵੀ ਚੂਹੜਕਨਾ ਜਾਂਦੇ ਤਾਂ ਉਨ੍ਹਾਂ ਣ ਸਾਧੂ-ਸੰਤਾਂ ਨਾਲ ਧਾਰਮਿਕ ਫਲਸਫਿਆਂ ‘ਤੇ ਵਿਚਾਰ-ਵਟਾਂਦਰਾ ਕਰਨਾ ਬੜਾ ਚੰਗਾ ਲੱਗਦਾ। ਕਈ ਧਾਰਮਿਕ ਗ੍ਰੰਥ ਪੜ੍ਹਨ ਤੋਂ ਬਾਅਦ ਗੁਰੂ ਜੀ ਨੇ ਮਹਿਸੂਸ ਕੀਤਾ ਕਿ ਪਰਮਾਤਮਾ ਇਕ ਤੋਂ ਜ਼ਿਆਦਾ ਨਹੀਂ ਹੋ ਸਕਦੇ, ਜਿਵੇਂ ਕਿ ਹਿੰਦੂਆਂ ਲਈ ਰਾਮ, ਮੁਸਲਮਾਨਾਂ ਲਈ ਅੱਲ੍ਹਾ, ਅਤੇ ਲੋਕਾਂ ਦੁਆਰਾ ਇਸੇ ਤਰ੍ਹਾਂ ਕਹੇ ਜਾਣ ਵਾਲੇ ਹੋਰ ਨਾਮ। ਉਨ੍ਹਾਂ ਨੇ ਐਲਾਨ ਕੀਤਾ ਕਿ ਪਰਮਾਤਮਾ ਕੁਲ ਮਨੁੱਖਤਾ ਲਈ ਇੱਕੋ ਹੀ ਹੈ, ਅਤੇ ਅਸੀਂ ਉਸ ਣ ਕਿਸੇ ਵੀ ਨਾਮ ਨਾਲ ਪੁਕਾਰ ਕੇ ਪ੍ਰੇਮ ਕਰ ਸਕਦੇ ਹਾਂ। ਗੁਰੂ ਨਾਨਕ ਦੇਵ ਜੀ ਨੇ ਉਪਦੇਸ਼ ਦਿੱਤਾ ਕਿ ਕਿਸੇ ਖਾਸ ਧਰਮ ਣ ਮੰਨਣ ਵਾਲੇ ਦੂਜਿਆਂ ਣ ਕਾਫਰ ਨਹੀਂ ਕਹਿ ਸਕਦੇ, ਸਿਰਫ ਇਸ ਲਈ ਕਿ ਉਹ ਪਰਮਾਤਮਾ ਣ ਪੁਕਾਰਨ ਲਈ ਆਪਣੀ ਭਾਸ਼ਾ ਦੇ ਕੋਈ ਸ਼ਬਦ ਦਾ ਇਸਤੇਮਾਲ ਕਰਦੇ ਹਨ, ਜਾਂ ਸਮਾਜ ਪ੍ਰਤੀ ਆਪਣਾ ਪਿਆਰ ਪ੍ਰਗਟ ਕਰਨ ਲਈ ਇਕ ਅਲੱਗ ਰਾਸਤਾ ਚੁਣਦੇ ਹਨ।
ਉਨ੍ਹਾਂ ਦਿਨਾਂ ਵਿਚ ਇਹ ਇਕ ਇਨਕਲਾਬੀ ਵਿਚਾਰ ਸੀ, ਅਤੇ ਇਸ ਨੇ ਚੂਹੜਕਨੇ ਵਿਚ ਆਉਣ ਵਾਲੇ ਅਲੱਗ-ਅਲੱਗ ਧਰਮਾਂ ਣ ਮੰਨਣ ਵਾਲੇ ਸਾਧੂ-ਸੰਤਾਂ ਣ ਗਹਿਰਾਈ ਨਾਲ ਵਿਚਾਰ ਕਰਨ ਲਈ ਮਜ਼ਬੂਰ ਕਰ ਦਿੱਤਾ। ਤੀਰਥਾਂ ਦੀ ਯਾਤਰਾ ਸਮੇਂ ਉਹ ਇਸ ਫਲਸਫੇ ਣ ਭਾਰਤ ਵਿਚ ਹਰ ਪਾਸੇ ਲੈ ਗਏ ਅਤੇ ਇਸ ਣ ਹੋਰਨਾਂ ਸਾਧੂ-ਸੰਤਾਂ ਨਾਲ ਵਿਚਾਰਿਆ। ਆਪਣੇ ਵਿਲੱਖਣ ਵਿਚਾਰਾਂ ਕਾਰਣ ਗੁਰੂ ਨਾਨਕ ਸਿਰਫ ਪੰਜਾਬ ਵਿਚ ਹੀ ਨਹੀਂ, ਬਲਕਿ ਸ੍ਰੀ ਲੰਕਾ ਸਮੇਤ ਭਾਰਤੀ ਉਪ-ਮਹਾਂਦੀਪ ਦੇ ਸਾਰੇ ਖੇਤਰਾਂ ਵਿਚ ਵੀ ਸੁਪ੍ਰਸਿੱਧ ਹੋ ਗਏ।
ਆਪਣੇ ਨਿਤਨੇਮ ਅਨੁਸਾਰ ਇਕ ਵਾਰੀ ਸਵੇਰੇ-ਸਵੇਰੇ ਗੁਰੂ ਨਾਨਕ ਦੇਵ ਜੀ ਇਕ ਨੇੜਲੀ ਨਦੀ ਵਿਚ ਇਸ਼ਨਾਨ ਕਰਨ ਲਈ ਗਏ, ਪਰ ਇਸ ਵਾਰ ਉਹ ਵਾਪਸ ਨਹੀਂ ਪਰਤੇ। ਲੋਕ ਇਸ ਗੱਲ ਦੀ ਚਿੰਤਾ ਕਰਨ ਲੱਗੇ ਕਿ ਉਨ੍ਹਾਂ ਨਾਲ ਕੁਝ ਅਣਸੁਖਾਵੀਂ ਘਟਨਾ ਨਾ ਵਾਪਰ ਗਈ ਹੋਵੇ। ਉਨ੍ਹਾਂ ਣ ਡਰ ਸੀ ਕਿ ਕਿਧਰੇ ਉਹ ਨਦੀ ਵਿਚ ਡੁੱਬ ਨਾ ਗਏ ਹੋਣ। ਪਰ, ਤਿੰਨ ਦਿਨ ਬਾਅਦ, ਉਨ੍ਹਾਂ ਣ ਵਾਪਸ ਪਰਤੇ ਵੇਖ ਲੋਕ ਹੱਕੇ-ਬੱਕੇ ਰਹਿ ਗਏ। ਸਥਾਨਕ ਸ਼ਾਸਕ ਸਮੇਤ ਹਰ ਕੋਈ ਉਨ੍ਹਾਂ ਦੀ ਵਾਪਸੀ ‘ਤੇ ਪ੍ਰਸੰਨ ਸੀ। ਉਹ ਗੁਰੂ ਜੀ ਕੋਲ ਦੌੜੇ-ਦੌੜੇ ਗਏ ‘ਤੇ ਪੁੱਛਿਆ ਕਿ ਉਹ ਪਿਛਲੇ ਤਿੰਨ ਦਿਨਾਂ ਤੋਂ ਕੀ ਕਰ ਰਹੇ ਸਨ। ਗੁਰੂ ਜੀ ਨੇ ਉੱਤਰ ਦਿੱਤਾ ਕਿ ਉਹ ਉਨ੍ਹਾਂ ਲਈ ਇਕ ਪਾਵਨ (ਇਲਾਹੀ) ਸੰਦੇਸ਼ ਲਿਆਏ ਹਨ। ਉਨ੍ਹਾਂ ਦੁਆਰਾ ਐਲਾਨੇ ਸੰਦੇਸ਼ ਦਾ ਤੱਤ ਸੀ, “ਸਾਨੂੰ ਇਸ ਗੱਲ ‘ਤੇ ਲੜਨਾ ਨਹੀਂ ਚਾਹੀਦਾ ਕਿ ਕਿਹੜਾ ਧਰਮ ਸਰਵ-ਉੱਤਮ ਹੈ। ਪਰਮਾਤਮਾ ਦੀ ਨਜ਼ਰ ਵਿਚ ਸਾਡਾ ਧਰਮ ਨਹੀਂ, ਬਲਕਿ ਸਾਡੇ ਕਰਮ ਅਤੇ ਭੈਣਾਂ-ਭਰਾਵਾਂ ਲਈ ਪਿਆਰ ਮਹੱਤਵਪੂਰਣ ਹੈ। ਰੂਹਾਨੀ ਮਾਰਗ ‘ਤੇ ਨਫਰਤ ਅਤੇ ਵੱਡਪਣ ਦੀਆਂ ਭਾਵਨਾਵਾਂ ਲਈ ਕੋਈ ਥਾਂ ਨਹੀਂ ਹੈ”। ਰਸਮੀ ਤੌਰ ‘ਤੇ ਇਸ ਸੰਦੇਸ਼ ਣ ਗੁਰੂ ਨਾਨਕ ਦੇਵ ਜੀ ਦਾ ਸਭ ਤੋਂ ਪਹਿਲਾ ਧਰਮ-ਉਪਦੇਸ਼ ਮੰਨਿਆਂ ਜਾਂਦਾ ਹੈ।
ਆਪਣੇ ਇਸ ਇਤਿਹਾਸਕ ਸੰਦੇਸ਼ ਤੋਂ ਬਾਅਦ ਪੂਰੇ ਭਾਰਤ ਅਤੇ ਨੇੜਲੇ ਦੇਸ਼ਾਂ ਵਿਚ ਆਪਣੇ ਇਸ ਨਵ-ਸੰਸਥਾਪਿਤ ਧਰਮ ਦਾ ਉਪਦੇਸ਼ ਦੇਣ ਲਈ ਗੁਰੂ ਨਾਨਕ ਦੇਵ ਜੀ ਨੇ ਸੁਲਤਾਨਪੁਰ ਛੱਡ ਦਿੱਤਾ। ਆਪਣੀਆਂ ਇਨ੍ਹਾਂ ਦੁਰਗਮ ਯਾਤਰਾਵਾਂ ਦੌਰਾਨ ਉਨ੍ਹਾਂ ਦਾ ਇਕ ਖਾਸ ਸੰਗੀ ਭਾਈ ਮਰਦਾਨਾ ਰਬਾਬ (ਤੰਤੀ ਸਾਜ਼) ਵਜਾਉਂਦੇ ਅਤੇ ਗੁਰੂ ਜੀ ਪਾਵਨ ਸ਼ਬਦ-ਗਾਇਨ ਕਰਦੇ। ਇਕ ਉਂਕਾਰ (ਪਰਮਾਤਮਾ) ਅਤੇ ਮਨੁੱਖਤਾ ਦੇ ਭਾਈਚਾਰੇ ਦਾ ਸੰਦੇਸ਼ ਸਪਸ਼ਟ ਕਰਨ ਲਈ ਗੁਰੂ ਜੀ ਭਾਰਤ ਅਤੇ ਅਰਬ ਦੇਸ਼ਾਂ ਦੇ ਕਈ ਧਾਰਮਿਕ ਆਗੂਆਂ ਣ ਮਿਲੇ। ਇਸ ਤਰ੍ਹਾਂ ਧਰਮ ਇਕ ਵਾਰ ਫਿਰ ਵਿਭਾਜਨ-ਸ਼ਕਤੀ ਦੀ ਬਜਾਏ ਏਕੀਕਰਨ-ਸ਼ਕਤੀ ਬਣ ਗਿਆ।
ਸਿੱਖ ਧਰਮ ਦੇ ਮੂਲ ਸਿਧਾਂਤ
ਪ੍ਰੇਮ ਦਾ ਵਿਹਾਰ ਕਰੋ, ਖੋਖਲੇ ਕਰਮ-ਕਾਂਡਾਂ ਦਾ ਨਹੀਂ
ਗੁਰੂ ਨਾਨਕ ਦੇਵ ਜੀ ਕਈ ਧਾਰਮਿਕ ਅਸਥਾਨਾਂ ‘ਤੇ ਗਏ ਅਤੇ ਕਈ ਪੰਡਤਾਂ (ਵਿਦਵਾਨਾਂ), ਸਿੱਧਾਂ (ਕਰਾਮਾਤੀਆਂ) ਅਤੇ ਜੋਗੀਆਂ (ਕਾਰਨਾਮੇ ਦਿਖਾਉਣ ਵਾਲੇ, ਜਿਵੇਂ ਕਿ ਅੱਗ ‘ਤੇ ਚੱਲਣ ਵਾਲੇ) ਣ ਮਿਲੇ। ਗੁਰੂ ਜੀ ਨੇ ਉਨ੍ਹਾਂ ਸਾਰਿਆਂ ਣ ਦੱਸਿਆ ਕਿ ਦਿਖਾਵੇ ਲਈ ਅਤੇ ਹਉਮੈ ਵਧਾਉਣ ਵਾਲੇ ਬੇਤੁਕੇ ਅਤੇ ਖੋਖਲੇ ਕਰਮ-ਕਾਂਡਾਂ ਦੀ ਪਰਮਾਤਮਾ ਸਾਹ੍ਹਮਣੇ ਕੋਈ ਮਹੱਤਤਾ ਨਹੀਂ ਹੈ। ਇਹ ਹੈਰਾਨਕੁਨ ਕਾਰਨਾਮੇ ਉਸ ਖੋਟੇ ਸਿੱਕੇ ਦੀ ਤਰ੍ਹਾਂ ਹਨ, ਜੋ ਕਿ ਲਗਦਾ ਤਾਂ ਅਸਲੀ ਹੈ, ਪਰ ਕੀਮਤੀ ਧਾਤ ਨਾ ਹੋਣ ਕਰਕੇ ਠੁਕਰਾ ਦਿੱਤਾ ਜਾਂਦਾ ਹੈ। ਇਸੇ ਤਰ੍ਹਾਂ, ਪਰਮਾਤਮਾ ਵੀ ਲੋਕਾਂ ਦੁਆਰਾ ਕੀਤੇ ਜਾਣ ਵਾਲੇ ਖੋਖਲੇ ਕਰਮ-ਕਾਂਡਾਂ, ਜਿਨ੍ਹਾਂ ਦੇ ਕਰਨ ਵਿਚ ਮਾਨਵਤਾ ਦੇ ਭਲੇ ਦੀ ਕੋਈ ਮਨਸ਼ਾ ਨਹੀਂ ਹੁੰਦੀ, ਣ ਅਪ੍ਰਵਾਨ ਕਰ ਦਿੰਦਾ ਹੈ। ਵਰਤ ਜਾਂ ਰੋਜ਼ੇ ਰਖ ਕੇ, ਬਰਫੀਲੇ ਪਾਣੀ ਵਿਚ ਇਸ਼ਨਾਨ ਕਰ ਕੇ, ਲੰਬੇ ਸਮੇਂ ਤਕ ਮੌਨ ਵਰਤ ਰੱਖ ਕੇ, ਲਗਾਤਾਰ ਇਕ ਲੱਤ ਦੇ ਭਾਰ ਜਾਂ ਕਿਸੇ ਹੋਰ ਔਖੀ ਮੁਦਰਾ ਵਿਚ ਖੜ੍ਹੇ ਹੋਣ ਵਰਗੇ ਸਵੈ-ਦੰਡਿਤ ਕਸ਼ਟਾਂ ਣ ਸਹਿ ਕੇ ਆਤਮਾ ਣ ਕੋਈ ਲਾਭ ਨਹੀਂ ਹੁੰਦਾ। ਉਨ੍ਹਾਂ ਦਿਨਾਂ ਵਿਚ ਜੋਗੀ ਅਤੇ ਸਿੱਧ ਇਸ ਤਰ੍ਹਾਂ ਦੇ ਕਰਤਬ ਦਿਖਾ ਕੇ ਦੂਜੇ ਲੋਕਾਂ ਉੱਤੇ ਆਪਣੀ ਸ੍ਰੇਸ਼ਟਤਾ ਸਿੱਧ ਕਰਨ ਦੀ ਕੋਸ਼ਿਸ਼ ਕਰਦੇ ਸਨ।
ਗੁਰੂ ਜੀ ਨੇ ਇਸ ਵਿਚਾਰ ਣ ਵੀ ਠੁਕਰਾਇਆ ਕਿ ਧਾਰਮਿਕ ਸੰਸਥਾਵਾਂ (ਆਗੂਆਂ) (ਭਾਰਤ ਵਿਚ ਅਖਾਉਤੀ ‘ਉੱਚੀਆਂ ਜਾਤਾਂ’ ਵਾਲੇ ਲੋਕ ਜਾਂ ਹਿੰਦੂ ਬ੍ਰਾਹਮਣ) ਣ ਦਾਨ ਦੇ ਕੇ ਮਿਰਤਕ ਵੱਡੇ-ਵਡੇਰਿਆਂ ਦੀ ਕੋਈ ਮਦਦ ਕੀਤੀ ਜਾ ਸਕਦੀ ਹੈ। ਗੁਰੂ ਨਾਨਕ ਦੇਵ ਜੀ ਨੇ ਇਹ ਦਾਅਵਾ ਕੀਤਾ ਕਿ ਇਹ ਸਿਰਫ ਪਰੋਹਤਾਂ (ਪੁਜਾਰੀਆਂ) ਦੁਆਰਾ ਆਮ ਜਨਤਾ ਣ ਧੋਖਾ ਦੇ ਕੇ ਅਮੀਰ ਬਣਨ ਦਾ ਸਾਧਨ ਹੈ। ਗੁਰੂ ਜੀ ਨੇ ਇਹ ਸਪਸ਼ਟ ਕਰ ਦਿੱਤਾ ਕਿ ਮਨੁੱਖ ਸਿਰਫ ਉਨ੍ਹਾਂ ਦੇ ਕਰਮਾਂ ਦੁਆਰਾ ਪਰਖੇ ਜਾਣਗੇ, ਨਾ ਕਿ ਮੌਤ ਤੋਂ ਬਾਅਦ ਉਨ੍ਹਾਂ ਦੇ ਬੱਚਿਆਂ ਜਾਂ ਪੋਤੇ-ਪੋਤੀਆਂ ਦੁਆਰਾ ਖੋਖਲੇ ਕਰਮ-ਕਾਂਡਾਂ ਰਾਹੀਂ ਕੀਤੇ ਗਏ ਦਾਨ ਦੁਆਰਾ। ਦੂਜਿਆਂ ਪ੍ਰਤੀ ਸਿਰਫ ਦਿਖਾਵੇ ਲਈ ਨਹੀਂ, ਬਲਕਿ ਸੱਚੇ ਨੇਕ ਇਰਾਦੇ ਰੱਖਣਾ ਹੀ ਲੋਕ ਅਤੇ ਪਰਲੋਕ ਵਿਚ ਸ਼ਾਂਤੀ ਹਾਸਿਲ ਕਰਨ ਦਾ ਵਾਸਤਵਿਕ (ਨਿਸ਼ਚਿਤ) ਰਾਹ ਹੈ।
ਸਿਰਫ ਕਰਮਾਂ ਦਾ ਹੀ ਮੁੱਲ ਪੈਂਦਾ ਹੈ
ਗੁਰੂ ਨਾਨਕ ਦੇਵ ਜੀ ਨੇ ਮੱਕਾ, ਮਦੀਨਾ, ਬਗਦਾਦ, ਅਤੇ ਮੁਸਲਮਾਨਾਂ ਦੇ ਹੋਰ ਕਈ ਧਰਮ-ਅਸਥਾਨਾਂ ਦਾ ਵੀ ਦੌਰਾ ਕੀਤਾ। ਕਾਜ਼ੀਆਂ (ਮੁਸਲਮਾਨਾਂ ਦੇ ਨਿਆਂ-ਅਧਿਕਾਰੀ) ਨੇ ਉਨ੍ਹਾਂ ਣ ਵਾਰ-ਵਾਰ ਪੁੱਛਿਆ, “ਕੌਣ ਸ੍ਰੇਸ਼ਠ ਹੈ, ਇਕ ਮੁਸਲਮਾਨ ਜਾਂ ਇਕ ਹਿੰਦੂ?” ਗੁਰੂ ਨਾਨਕ ਦੇਵ ਜੀ ਦਾ ਜਵਾਬ ਸੀ, “ਸ਼ੁਭ ਕਰਮਾਂ ਤੋਂ ਬਿਨਾਂ ਤੁਸੀਂ ਦੋਵੇਂ ਪਛਤਾਓਗੇ”।
ਗੁਰੂ ਨਾਨਕ ਦੇਵ ਜੀ ਨੇ ਉਪਦੇਸ਼ ਦਿੱਤਾ ਕਿ ਪਰਮਾਤਮਾ ਕਿਸੇ ਣ ਵੀ ਉਸ ਦੇ ਕਿਸੇ ਧਰਮ, ਜਿਵੇਂ ਕਿ ਈਸਾਈ, ਯਹੂਦੀ, ਹਿੰਦੂ, ਮੁਸਲਮਾਨ, ਸਿੱਖ ਆਦਿ, ਨਾਲ ਸੰਬੰਧ ਰੱਖਣ ਦੇ ਆਧਾਰ ‘ਤੇ ਕੋਈ ਵਿਸ਼ੇਸ਼ ਵਤੀਰਾ (ਸਲੂਕ) ਨਹੀਂ ਕਰਦਾ। ਉਹ ਬਾਣੀ ਵਿਚ ਲਿਖਦੇ ਹਨ (ਟਿੱਪਣੀ ਕਰਦੇ ਹਨ), “ਪਰਮਾਤਮਾ ਸਾਣ ਸਾਡੇ ਕਰਮਾਂ ਨਾਲ ਪਰਖਦਾ ਹੈ ਅਤੇ ਉਸ ਦੇ ਦਰਬਾਰ ਵਿਚ ਹਰੇਕ ਣ ਪੂਰਣ ਨਿਆਂ ਮਿਲਦਾ ਹੈ।
ਇਸਤਰੀ ਪੁਰਸ਼-ਸਮਾਨ ਹੈ
ਗੁਰੂ ਨਾਨਕ ਦੇਵ ਜੀ ਨੇ ਉਸ ਸਮੇਂ ਪ੍ਰਚੱਲਤ ਲਿੰਗ ‘ਤੇ ਆਧਾਰਿਤ ਕੀਤੇ ਜਾਣ ਵਾਲੇ ਵਿਤਕਰੇ ਦੀ ਸਖਤ ਨਿਖੇਧੀ ਕੀਤੀ। ਇਸਤਰੀਆਂ ਣ ਸਰੇ-ਆਮ (ਖੁੱਲ੍ਹੇ ਤੌਰ ‘ਤੇ) ਹੀਣ ਅਤੇ ਅਪੂਰਨ ਮਨੁੱਖ ਸਮਝਿਆ ਜਾਂਦਾ ਸੀ, ਜਿਸ ਕਰਕੇ ਉਨ੍ਹਾਂ ਣ ਸਮਾਜ ਵਿਚ ਬਹੁਤ ਨੀਵਾਂ ਦਰਜਾ ਦਿੱਤਾ ਜਾਂਦਾ ਸੀ। ਮੁੱਖ ਧਰਮਾਂ ਵਿਚ ਇਸਤਰੀ ਣ ਪਰਮਾਤਮਾ ਤਕ ਪਹੁੰਚਣ ਦੇ ਰਾਹ ਵਿਚ ਰੁਕਾਵਟ ਸਮਝਿਆ ਜਾਂਦਾ ਸੀ। ਇਹੀ ਕਾਰਣ ਸੀ ਕਿ ਜੋਗੀ ਜਾਂ ਸਾਧੂ-ਸੰਤ, ਜੋ ਕਿ ਪਰਮਾਤਮਾ ਣ ਅਨੁਭਵ ਕਰਨ ਲਈ ਆਪਣਾ ਸਾਰਾ ਜੀਵਨ ਅਰਪਣ ਕਰਨਾ ਚਾਹੁੰਦੇ ਸਨ, ਵਿਆਹ ਨਹੀਂ ਸੀ ਕਰਾਉਂਦੇ। ਬ੍ਰਹਮਚਾਰੀਆਂ, ਜਿਨ੍ਹਾਂ ਣ ਜਤੀ ਕਿਹਾ ਜਾਂਦਾ ਸੀ, ਣ ਗ੍ਰਹਿਸਤੀਆਂ ਤੋਂ ਸ੍ਰੇਸ਼ਠ ਮੰਨਿਆ ਜਾਂਦਾ ਸੀ।
ਗੁਰੂ ਨਾਨਕ ਦੇਵ ਜੀ ਨੇ ਇਸ ਤਰ੍ਹਾਂ ਦੀਆਂ ਵਿਚਾਰ-ਧਾਰਾਵਾਂ ਦਾ ਪੁਰਜੋਰ ਖੰਡਨ ਕੀਤਾ। ਉਨ੍ਹਾਂ ਪੁੱਛਿਆ, “ਇਸਤਰੀਆਂ ਣ ਹੀਣ ਕਿਵੇਂ ਸਮਝਿਆ ਜਾ ਸਕਦਾ ਹੈ, ਜਦ ਕਿ ਉਹ ਸਾਰੇ ਪੁਰਸ਼ਾਂ, ਉਨ੍ਹਾਂ ਰਾਜਿਆਂ ਸਮੇਤ ਜਿਨ੍ਹਾਂ ਣ ਲੋਕ ਸਿਰ ਝੁਕਾਉਂਦੇ ਹਨ, ਣ ਜਨਮ ਦਿੰਦੀਆਂ ਹਨ?” ਗੁਰੂ ਨਾਨਕ ਦੇਵ ਜੀ ਨੇ ਪੁਰਸ਼ਾਂ ਅਤੇ ਇਸਤਰੀਆਂ ਣ ਸਮਾਨ ਆਦਰ ਦਿੱਤਾ ਅਤੇ ਦੋਨਾਂ ਣ ਸਮਾਨ ਤੌਰ ‘ਤੇ ਸੰਗਤ, ਪੰਗਤ ਅਤੇ ਹੋਰ ਅਵਸਰਾਂ ਵਿਚ ਸ਼ਾਮਿਲ ਹੋਣ ਲਈ ਜੀ ਆਇਆਂ ਕਿਹਾ। ਗੁਰੂ ਨਾਨਕ ਦੇਵ ਜੀ ਦੀ ਬਾਣੀ ਹਰ ਮਨੁੱਖ, ਚਾਹੇ ਉਹ ਪੁਰਸ਼ ਹੋਵੇ ਜਾਂ ਇਸਤਰੀ, ਵਿਚ ਪਰਮਾਤਮਾ ਦੀ ਮੌਜੂਦਗੀ ‘ਤੇ ਜੋਰ ਦਿੰਦੀ ਹੈ।
ਅਲਗਾਓ ਨਿਸਫਲਦਾਇਕ ਹੈ
ਗੁਰੂ ਨਾਨਕ ਦੇਵ ਜੀ ਨੇ ਇਕ ਜੀਵਨ-ਸਵੀਕਾਰਤਾ ਵਾਲੇ ਧਰਮ ਦਾ ਪ੍ਰਚਾਰ ਕੀਤਾ। ਉਨ੍ਹਾਂ ਨੇ ਮੱਠਾਂ, ਆਸ਼ਰਮਾਂ, ਅਤੇ ਹੋਰ ਧਾਰਮਿਕ ਸੰਸਥਾਵਾਂ ਦੇ ਜੀਵਨ-ਅਸਵੀਕਾਰਤਾ ਦੇ ਫਲਸਫੇ ਦਾ ਵਿਰੋਧ ਕੀਤਾ, ਜਿਸ ਦਾ ਮੰਤਵ ਪਰਮਾਤਮਾ ਣ ਮਿਲਣ ਦੀ ਆਸ ਵਿਚ ਲੋਕਾਂ ਣ ਆਮ ਘਰੇਲੂ ਜੀਵਨ ਤੋਂ ਅਲੱਗ ਕਰਨਾ ਸੀ। ਗੁਰੂ ਨਾਨਕ ਦੇਵ ਜੀ ਚਾਹੁੰਦੇ ਸਨ ਕਿ ਧਾਰਮਿਕ ਮਨੁੱਖ ਆਮ ਆਪਸੀ ਮਿਲਵਰਤਣ ਦਾ ਤਿਆਗ ਕਰਨ ਦੀ ਬਜਾਏ, ਆਪਣੇ ਸਮਾਜ ਦਾ ਅਭਿੰਨ ਅੰਗ ਬਣ ਕੇ ਸਕਾਰਾਤਮਕ ਬਦਲਾਅ ਲਿਆਉਣ ਵਾਲੇ ਆਗੂ ਬਣਨ।
ਗੁਰੂ ਨਾਨਕ ਦੇਵ ਜੀ ਨੇ ਹਿਮਾਲਾ ਦੀਆਂ ਚੋਟੀਆਂ ‘ਤੇ ਰਹਿਣ ਵਾਲੇ ਸਿੱਧਾਂ ਣ ਮਿਲਣ ਲਈ ਲੰਬੀ ਅਤੇ ਦੁਰਗਮ ਯਾਤਰਾ ਕੀਤੀ। ਇਹ ਵੈਰਾਗੀ, ਗੁਰੂ ਜੀ ਣ ਬਰਫੀਲੀਆਂ ਪਹਾੜੀਆਂ ਵਿਚ ਪਹੁੰਚੇ ਦੇਖ ਕੇ ਬੜੇ ਹੈਰਾਨ ਹੋਏ। ਉਨ੍ਹਾਂ ਨੇ ਗੁਰੂ ਜੀ ਣ ਹੇਠਾਂ ਮੈਦਾਨਾਂ ਵਿਚ ਰਹਿੰਦੇ ਲੋਕਾਂ ਬਾਰੇ ਪੁੱਛਿਆ। ਗੁਰੂ ਨਾਨਕ ਦੇਵ ਜੀ ਨੇ ਉੱਤਰ ਦਿੱਤਾ, “ਉਹ ਲੋਕ ਤਾਂ ਇਸ ਚਿੰਤਾ ਵਿਚ ਹਨ ਕਿ ਉਨ੍ਹਾਂ ਣ ਦੁਸ਼ਟਾਂ ਤੋਂ ਕੌਣ ਬਚਾਏਗਾ। ਉਨ੍ਹਾਂ ਤੋਂ ਦਾਨ-ਦੱਖਣਾ ਲੈ ਕੇ ਸਾਰੇ ਧਰਮੀ ਤਾਂ ਬਰਫੀਲੀਆਂ ਪਹਾੜੀਆਂ ਵੱਲ ਦੌੜ ਗਏ ਹਨ”। ਇਸ ਤਰ੍ਹਾਂ, ਗੁਰੂ ਨਾਨਕ ਦੇਵ ਜੀ ਨੇ ਸਪਸ਼ਟ ਕੀਤਾ ਕਿ ਹਰ ਧਰਮੀ ਮਨੁੱਖ ਦਾ ਕਰਤੱਵ ਹੈ ਕਿ ਉਹ ਇਕਾਂਤ ਲਈ ਸਮਾਜ ਦਾ ਤਿਆਗ ਕਰਨ ਦੀ ਬਜਾਏ, ਸਮਾਜ ਵਿਚ ਰਹਿ ਕੇ ਆਪਣੇ ਕਰਮਾਂ ਰਾਹੀਂ ਸਮਾਜ ਦਾ ਕਲਿਆਣ ਕਰੇ।
ਉਪਰ-ਲਿਖਿਤ ਲੇਖ ਗੁਰੂ ਨਾਨਕ ਦੇਵ ਜੀ ਦੁਆਰਾ ਪੜ੍ਹਾਏ ਗਏ ਕਈ ਪਾਠਾਂ ਦਾ ਇਕ ਸੰਖੇਪ ਜਿਹਾ ਅਨੁਭਵ (ਨਮੂਨਾ) ਹੈ। ਗੁਰੂ ਨਾਨਕ ਦੇਵ ਜੀ ਨੇ ਭਾਰਤ ਅਤੇ ਇਸ ਦੇ ਨਾਲ ਲਗਦੇ ਦੇਸ਼ਾਂ ਦੀਆਂ ਯਾਤਰਾਵਾਂ ਕਰਨ ਵਿਚ ਲਗਭਗ ਦੋ ਦਹਾਕੇ ਬਿਤਾਏ। ਗੁਰੂ ਜੀ ਜਿੱਥੇ ਵੀ ਗਏ, ਲੋਕਾਂ ਨੇ ਵੱਡੀ ਗਿਣਤੀ ਵਿਚ ਉਨ੍ਹਾਂ ਦਾ ਸਵਾਗਤ ਕੀਤਾ ਅਤੇ ਕਈ ਮੁਖੀ (ਆਗੂ) ਉਨ੍ਹਾਂ ਦੀ ਨਵੀਂ ਧਾਰਮਿਕ ਸੋਚ ਅੱਗੇ ਨਤ-ਮਸਤਕ ਹੋਏ। ਗੁਰੂ ਨਾਨਕ ਦੇਵ ਜੀ ਦੇ ਜੀਵਨ ਦੀਆਂ ਰੋਚਕ ਅਤੇ ਗਿਆਨ ਦੇਣ ਵਾਲੀਆਂ ਘਟਨਾਵਾਂ ਬਾਰੇ ਹੋਰ ਜਾਣਕਾਰੀ ਲਈ ਪਾਠਕ ਇਸ ਵਿਸ਼ੇ ‘ਤੇ ਉਪਲਬਧ ਕਈ ਕਿਤਾਬਾਂ ਵਿਚੋਂ ਕੋਈ ਇਕ ਕਿਤਾਬ, ਜਾਂ ਇਸ ਵੈਬਸਾਈਟ ‘ਤੇ ਵਿਸਥਾਰ ਨਾਲ ਲਿਖੇ ਹੋਰ ਲੇਖ ਪੜ੍ਹ ਸਕਦੇ ਹਨ।
|
|